¡Sorpréndeme!

Shahrukh Khan ਦੀ Actress ਦਾ ਹੋਇਆ ਭਿਆਨਕ Accident, ਵੀਡੀਓ ਦੇਖ ਉੱਡ ਜਾਣਗੇ ਹੋਸ਼ |OneIndia Punjabi

2023-10-04 6 Dailymotion

ਅਦਾਕਾਰਾ ਗਾਇਤਰੀ ਜੋਸ਼ੀ ਵਿਦੇਸ਼ ‘ਚ ਇੱਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ । ਹਾਦਸੇ ਦੇ ਸਮੇਂ ਗਾਇਤਰੀ ਅਤੇ ਉਸ ਦਾ ਪਤੀ ਵਿਕਾਸ ਓਬਰਾਏ ਕਾਰ ‘ਚ ਮੌਜੂਦ ਸਨ । ਖਬਰਾਂ ਮੁਤਾਬਕ ਹਾਦਸੇ ‘ਚ ਅਦਾਕਾਰਾ ਤੇ ਉਸ ਦਾ ਪਤੀ ਵਾਲ ਵਾਲ ਬਚ ਗਏ, ਪਰ ਦੂਜੀ ਕਾਰ ‘ਚ ਸਵਾਰ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ।ਗਾਇਤਰੀ ਆਪਣੇ ਪਤੀ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਇਟਲੀ ਗਈ ਹੋਈ ਸੀ । ਜਿੱਥੇ ਇਹ ਹਾਦਸਾ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਗਾਇਤਰੀ ਪਤੀ ਦੇ ਨਾਲ ਲੈਂਬਰਗਿਨੀ ਕਾਰ ‘ਚ ਸਵਾਰ ਸੀ ਅਤੇ ਉਸ ਦੀ ਕਾਰ ਫਰਾਰੀ ਕਾਰ ਦੇ ਨਾਲ ਟਕਰਾ ਗਈ । ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਕਾਰਾਂ ਇੱਕ ਮਿੰਨੀ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ।ਇਸੇ ਦੌਰਾਨ ਦੋਵਾਂ ਕਾਰਾਂ ਦੀ ਟੱਕਰ ਹੋ ਗਈ ।
.
Terrible accident of Shahrukh Khan's actress, you will be blown away by watching the video.
.
.
.
#GayatriJoshi #Bollywood #Shahrukhkhan